Annual Gurmat Samagam 2026 | Gurduara Bakhshish Dham Preet Nagar, Amritsar

Annual Gurmat Samagam & Free Medical Camp 2026
Spiritual Enlightenment through Shabad Guru
With the immense blessings of Dhan Dhan Shri Guru Granth Sahib Ji, we are humbled to invite the Sangat to our Annual Gurmat Samagam. This divine gathering will be held at Gurduara Bakhshish Dham, Village Preet Nagar, Lopoke, Amritsar. Our goal is to connect our souls with the Almighty. Moreover, renowned Kirtani Jathas and revered spiritual personalities will grace the occasion. They will enlighten the Sangat through Gurbani Kirtan and Gurmat Vichar.
Event Schedule and Location
The Samagam will take place on Sunday, 29th March 2026. The timing is set between 10:00 AM and 2:00 PM. Therefore, we request all residents of Amritsar to join us with their families. Please come to Gurduara Bakhshish Dham to partake in this spiritual feast. You can find peace in the Guru’s presence here.
Humanitarian Service: Free Medical Camp
Furthermore, we are following the Sikh tradition of Sarbat da Bhala (welfare of all). The Bakhshish International Charitable Society is organizing a Free Eye Checkup and General Medical Camp. This will happen during the event. Expert doctors will be available for consultations. Also, they will provide checkups to serve those in need.
Contributions and Contact Information
If you wish to contribute to this noble cause, please contact us. You can support us through Seva or donations. For more information, call us at +91 7481 0000 42 or reach out by email. We look forward to welcoming you to this divine event.
ਸਾਲਾਨਾ ਗੁਰਮਤਿ ਸਮਾਗਮ ਅਤੇ ਫ੍ਰੀ ਮੈਡੀਕਲ ਕੈਂਪ 2026
ਇਲਾਹੀ ਬਾਣੀ ਅਤੇ ਸ਼ਬਦ ਗੁਰੂ ਦਾ ਪ੍ਰਵਾਹ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ, ਗੁਰਦੁਆਰਾ ਬਖ਼ਸ਼ਿਸ਼ ਧਾਮ, ਪਿੰਡ ਪ੍ਰੀਤ ਨਗਰ, ਲੋਪੋਕੇ (ਅੰਮ੍ਰਿਤਸਰ) ਵਿਖੇ ਸਾਲਾਨਾ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਪਵਿੱਤਰ ਮੌਕੇ ‘ਤੇ ਕੀਰਤਨੀ ਜੱਥੇ ਅਤੇ ਮਹਾਂਪੁਰਖ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਨਗੇ ਅਤੇ ਗੁਰਮਤਿ ਵਿਚਾਰਾਂ ਰਾਹੀਂ ਜੀਵਨ ਸਫਲਾ ਕਰਨ ਦਾ ਮਾਰਗ ਦਰਸਾਉਣਗੇ।
ਸਮਾਗਮ ਦਾ ਸਮਾਂ ਅਤੇ ਸਥਾਨ
ਇਹ ਸਮਾਗਮ 29 ਮਾਰਚ 2026, ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਹੋਵੇਗਾ। ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਜਨਮ ਸਫਲਾ ਕਰੋ ਜੀ।
ਮਾਨਵਤਾ ਦੀ ਸੇਵਾ: ਫ੍ਰੀ ਮੈਡੀਕਲ ਕੈਂਪ
ਸਮਾਗਮ ਦੇ ਦੌਰਾਨ ਬਖ਼ਸ਼ਿਸ਼ ਇੰਟਰਨੈਸ਼ਨਲ ਚੈਰੀਟੇਬਲ ਸੋਸਾਇਟੀ ਵੱਲੋਂ ਲੋੜਵੰਦਾਂ ਦੀ ਸੇਵਾ ਲਈ ਫ੍ਰੀ ਅੱਖਾਂ ਦਾ ਚੈੱਕਅਪ ਅਤੇ ਜਨਰਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਜਾਂਚ ਅਤੇ ਡਾਕਟਰੀ ਸਲਾਹ ਦਿੱਤੀ ਜਾਵੇਗੀ।
ਸੰਪਰਕ ਅਤੇ ਸੇਵਾ
ਜੇਕਰ ਤੁਸੀਂ ਇਸ ਨੇਕ ਕਾਰਜ ਵਿੱਚ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਪਾਉਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਡੇ ਨਾਲ +91 7481 0000 42 ‘ਤੇ ਸੰਪਰਕ ਕਰੋ। ਆਪ ਸਭ ਨੂੰ ਇਸ ਇਲਾਹੀ ਸਮਾਗਮ ਵਿੱਚ ਪਹੁੰਚਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।




